Ticker

6/recent/ticker-posts

Advertisement

ਪਿੰਡਾਂ ਵਾਲਿਆਂ ਲਈ ਆਧਾਰ ਕਾਰਡ ਬਣਾਉਣਾ ਹੋਇਆ ਮੁਸ਼ਕਿਲ! Open Punjabi



ਅਲਾਵਲਪੁਰ ਸੇਵਾ ਕੇਂਦਰ ਚ ਲੋਕਾਂ ਦਾ ਹਾਲ ਬੇਹਾਲ!

ਆਦਮਪੁਰ ਚ ਪੈਂਦੇ ਕਸਬਾ ਅਲਾਵਲਪੁਰ ਵਿਖੇ ਜੋ ਕੇ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੁਵਿਧਾ ਕੇਂਦਰ ਅੱਜਕਲ ਲੋਕਾਂ ਲਈ ਪਰੇਸ਼ਾਨੀ ਦਾ ਕਾਰਣ ਬਣਿਆ ਹੋਇਆ ਹੈ|
ਰੋਜਾਨਾ ਲੱਗਭਗ 100 ਤੋਂ ਜਿਆਦਾ ਲੋਕ ਆਪਣਾ ਕੰਮ ਕਰਵਾਉਣ ਆਉਂਦੇ ਨੇ ਪਰ ਸਟਾਫ ਦੀ ਕਮੀ ਕਰਕੇ ਸਿਰਫ ਲੱਗਭਗ 25 ਕੁ ਲੋਕਾਂ ਦਾ ਕੰਮ ਹੋ ਪਾਉਂਦਾ ਬਾਕੀਆਂ ਨੂੰ ਨਿਰਾਸ਼ ਹੀ ਮੁੜਨਾ ਪੈਂਦਾ|
ਸਵੇਰੇ 5 ਵਜੇ ਤੋਂ ਹੀ ਸੁਵਿਧਾ ਕੇਂਦਰ ਅਲਾਵਲਪੁਰ ਦੇ ਬਾਹਰ ਕੰਮ ਕਰਵਾਉਣ ਵਾਲਿਆਂ ਦੀ ਲਾਈਨ ਲੱਗ ਜਾਂਦੀ ਹੈ ਫਿਰ ਵੀ ਲੋਕਾਂ ਦਾ ਨੰਬਰ ਨਹੀ ਲੱਗਦਾ!

            
 ਸਕੂਲਾਂ ਦੇ ਵਿਦਿਆਰਥੀ ਵੀ ਸਕੂਲ ਤੋਂ ਛੁੱਟੀ ਕਰਕੇ ਆਪਣਾ ਕੰਮ ਕਰਵਾਉਣ ਕਈ ਦਿਨਾਂ ਤੋਂ ਚੱਕਰ ਕੱਟ ਰਹੇ ਨੇ ਪਰ ਵਿਦਿਆਰਥੀਆਂ ਦਾ ਵੀ ਕਈ-ਕਈ ਦਿਨਾਂ ਤੋਂ ਕੰਮ ਨਹੀ ਹੋ ਰਿਹਾ ਜਿਸ ਕਰਕੇ ਵਿਦਿਆਰਥੀਆਂ ਦੀ ਪੜਾਈ ਤੇ ਅਸਰ ਪੈ ਰਿਹਾ|

ਲੋਕਾਂ ਨੇ ਡੀ.ਸੀ ਤੋਂ ਮੰਗ ਕੀਤੀ ਹੈ ਕੇ ਅਲਾਵਲਪੁਰ ਚ ਦੂਜਾ ਬੰਦ ਹੋਇਆ ਸੁਵਿਧਾ ਕੇਂਦਰ ਚਾਲੂ ਕੀਤਾ ਜਾਵੇ ਜਾਂ ਉਸ ਸੁਵਿਧਾ ਕੇਂਦਰ ਚ ਕੰਮ ਕਰਨ ਵਾਲੇ ਸਟਾਫ ਨੂੰ ਇਸ ਚਾਲੂ ਸੁਵਿਧਾ ਕੇਂਦਰ ਚ ਲਗਾਇਆ ਜਾਵੇ|

ਇਸ ਬਾਰੇ ਸਾਡੀ Open Punjabi ਟੀਮ ਨੇ ਐਸ.ਡੀ.ਐੱਮ ਸੰਜੀਵ ਸ਼ਰਮਾ ਨਾਲ ਗੱਲ ਕੀਤੀ ਤਾਂ ਐਸ.ਡੀ.ਐੱਮ ਸਾਹਿਬ ਨੇ ਲੋਕਾਂ ਦੀਆ ਮੁਸ਼ਕਲਾਂ ਨੂੰ ਦੇਖਦੇ ਹੋਏ ਸੰਭਵ ਕਾਰਵਾਈ ਕਰਨ ਦਾ ਭਰੋਸਾ ਦਿੱਤਾ|

Print Media : Rojana Spokesman


Print Media: Dainik Bhaskar



Post a Comment

0 Comments