17 June 2019

ਖੁਸ਼ੀ ਦੀ ਚਮਕ ! Story By: ਸੀਮਾ ਸਰੋਆ

ਖੁਸ਼ੀ ਦੀ ਚਮਕ 

ਘਰ ਵਿੱਚ ਭੂਆ ਜੀ ਬਹੁਤ ਦੇਰ ਬਾਅਦ ਆਏ। ਰਮਨ (ਘਰ ਦੀ ਨੂੰਹ )ਨੇ ਮਹਿਮਾਨ ਨਿਵਾਜ਼ੀ ਵਿਚ ਕੋਈ ਕਸਰ ਨਾ ਛੱਡੀ। ਪਹਿਲਾਂ ਚਾਹ ਪਾਣੀ ਪਿਲਈ। ਫਿਰ ਸਭ ਨੂੰ ਗੱਲਬਾਤ ਕਰਦਿਆਂ ਦੇਖ ਨੂੰਹ ਨੇ ਛੇਤੀ ਹੀ ਰੋਟੀ ਸਬਜੀ ਵੀ ਬਣਾ  ਲਈ ।  ਸਭ ਖਾਣਾ ਖਾਣ ਲੱਗੇ । ਰੋਟੀ ਖਾਂਦੇ ਭੂਆ ਜੀ ਨੇ ਕਿਹਾ ਕਿ ਖਾਣਾ ਬਹੁਤ ਈ ਸਵਾਦ ਏ। ਰੌਸ਼ਨ ਸਿੰਘ ਨੇ ਮੁਸਕਰਾਉਦੇ ਹੋਏ ਕਿਹਾ "ਹਾਂਜੀ ਭੂਆ ਜੀ ਤੁਹਾਡੀ ਭਤੀਜ-ਨੂੰਹ ਨੇ ਬਣਾਇਆ ਏ ਖਾਣਾ ।" ਭੂਆ ਜੀ ਨੇ ਆਖਿਆ "ਹਾਂ ਪੁੱਤ ਇਹ ਤਾਂ ਸਹੀ ਹੈ ਪਰ ਰਮਨ ਆ ਜੋ 6-7 ਹਜ਼ਾਰ ਤੇ ਨੌਕਰੀ ਕਰ ਰਹੀ ਏ, ਕੀ ਲੋੜ ਏ ਉਸਦੀ ,ਓਹਨੂੰ ਕਿਹੜਾ ਕਮੀ ਏ ੲਿੱਥੇ ਕਿਸੇ ਚੀਜ਼ ਦੀ ....(ਮਜ਼ਾਕ 'ਚ ਹੱਸਦੇ ਹੋਏ) ਜਾ ਫਿਰ ਤੈ ਕਮਾਈ ਖਾਣੀ ਏ।" ਰੋਸ਼ਨ ਸਿੰਘ ਨੇ ਭੂਆ ਜੀ ਦੀ ਸਾਰੀ ਗੱਲ ਸੁਣੀ ਤੇ ਮੁਸਕੁਰਾਉਦੇ ਹੋਏ ਚੁੱਪ ਕਰਕੇ ਬੈਠੇ ਰਹੇ ।ਰਮਨ ਦੇ ਵੀ ਕੰਨੀ ਸਾਰੀ ਗੱਲ ਪੈ ਗਈ ਸੀ।  ਹੁਣ ਭੂਆ ਜੀ ਨੇ ਜਾਣ ਦੀ ਤਿਆਰੀ ਕਰ ਲਈ ਤੇ ਸਭ ਨੂੰ ਪਿਆਰ ਤੇ ਅਸੀਸਾਂ ਦਿੰਦੇ ਵਿਦਾ ਹੋ ਗਏ।

                  ਭੂਆ ਜੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੁਆਰਾ ਕੀਤੀ ਨੌਕਰੀ ਵਾਲੀ ਗੱਲ ਤੋ ਅੰਦਰੋ-ਅੰਦਰੀ ਬੇਚੈਨ ਰਮਨ ਨੇ ਪਤੀ ਰੋਸ਼ਨ ਸਿੰਘ ਨੂੰ ਆਖਿਆ "ਇਕ ਗੱਲ ਦਸਣਾ ਜੀ ਕਿ ਭੂਆ ਜੀ ਨੇ ਮੇਰੇ ਨੌਕਰੀ ਕਰਨ ਤੇ ਤੁਹਾਡੇ ਕੋਲ ਇਤਰਾਜ਼ ਕੀਤਾ ਪਰ ਤੁਸੀਂ ਚੁੱਪ ਸੀ। ਕੋਈ ਜਵਾਬ ਨਾ ਮਿਲਣ 'ਤੇ ਰਮਨ ਨੇ ਨਾ ਚਾਹੁੰਦਿਆ  ਹੋਇਆ ਹਿੰਮਤ ਜਿਹੀ ਕਰਕੇ ਕਿਹਾ " ਜੇ ਤੁਹਾਨੂੰ ਨਹੀਂ ਪਸੰਦ ਤਾ ਮੈ ਨੌਕਰੀ ਨਹੀ ਕਰਦੀ"। ਰੌਸ਼ਨ ਸਿੰਘ ਨੇ ਸਾਰੀ ਗੱਲ ਚੁੱਪ-ਚਾਪ ਸੁਣਦਿਆਂ ਹੱਸਦੇ ਹੋਏ ਆਖਿਆ "ਰਮਨ ਤੇਰੀ ਖੁਸ਼ੀ ਵਿੱਚ ਈ ਤਾ ਮੇਰੀ ਖੁਸ਼ੀ ਹੈ ਜੇ ਤੈਨੂੰ ਨੌਕਰੀ ਕਰਕੇ ਖੁਸ਼ੀ ਮਿਲਦੀ ਹੈ ਤਾ ਮੈ ਵੀ ਖੁਸ਼ ਹਾਂ।" ਪਤੀ ਦੀ ਇਹ ਗੱਲ ਸੁਣ ਕੇ ਰਮਨ ਦੀਆ ਅੱਖਾਂ ਭਰ ਆਈਆਂ। ਰੌਸ਼ਨ ਸਿੰਘ ਨੇ ਰਮਨ ਦੀਆ ਅੱਖਾਂ ਸਾਫ ਕਰਦਿਆ ਕਿਹਾ ਕਿ ਤੂੰ  ਪੜੀ-ਲਿਖੀ ਏ ਰੋਅ ਨਾ..... ਮੈਂ ਭਾਵੇ ਤੇਰੇ ਤੋਂ ਘੱਟ ਪੜ੍ਹਿਆ ਹਾਂ ਪਰ ਮੈਂ ਕਿਸੇ ਦੀਆ ਗੱਲਾਂ ਵਿੱਚ ਨਹੀਂ ਆਉਂਦਾ ਕੋਈ ਚਾਹੇ ਕੁੱਝ ਵੀ ਕਹੇ ਮੈਂ ਬਹਿਸਦਾ ਨਹੀਂ.......ਤੂੰ ਫਿਕਰ ਨਾ ਕਰ .....ਨੌਕਰੀ ਕਰ। ਪਤੀ ਦੀਆ ਇਹ ਸਭ ਗੱਲਾਂ ਸੁਣ ਕੇ ਰਮਨ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਇਕ ਅਜੀਬ ਜਿਹੀ ਚਮਕ ਆ ਗਈ ਤੇ ਉਹ ਹੱਸਦੀ ਮੁਸਕੁਰਾਉਦੀ ਖੁਸ਼ੀ -ਖੁਸ਼ੀ ਫਿਰ ਘਰ ਦੇ ਕੰਮਾਂ -ਕਾਜਾ ਵਿੱਚ ਰੁੱਝ ਗਈ।

Story By: ਸੀਮਾ ਸਰੋਆ

01 May 2019

ਬਿਜਲੀ ਬੋਰਡ ਦੀ ਲਾਹਪ੍ਰਵਾਹੀ ਕਾਰਨ ਲੱਗੀ ਅੱਗ, ਦੋ ਮੱਝਾਂ ਝੁਲਸੀਆਂ !1-ਮਈ ਆਦਮਪੁਰ ਦੇ ਨਜਦੀਕੀ ਪਿੰਡ ਦੋਲੀਕੇ ਚ ਬੀਤੀ ਰਾਤ ਤਕਰੀਬਨ ਇੱਕ ਵਜੇ ਬਿਜਲੀ ਦੀਆ ਤਾਰਾਂ ਤੋਂ ਨਿਕਲੇ ਚੰਗਿਆੜਿਆਂ ਨਾਲ ਪਸੂਆਂ ਦੇ ਢਾਰੇ ਨੂੰ ਅੱਗ ਲੱਗ ਗਈ, ਅੱਗ ਨੂੰ ਬੁਝਾਉਣ ਲਈ ਨੌਜਵਾਨਾਂ ਵਲੋਂ ਆਪਣੇ ਉੱਤੇ ਗਿਲੀਆਂ ਚਾਦਰਾ ਲੈ ਕੇ ਪਸ਼ੂਆਂ ਦੇ ਸੰਗਲ ਖੋਲ ਕੇ ਪਸ਼ੂਆਂ ਨੂੰ ਅੱਗ ਤੋਂ ਬਾਹਰ ਕੱਢਿਆ ਗਿਆ, ਅੱਗ ਦੀ ਲਪੇਟ ਚ ਦੋ ਮੱਝਾਂ ਬੁਰੀ ਤਰਾਂ ਝੁੱਲਸ ਗਈਆਂ |
ਇਸ ਘਟਨਾ ਦੀ ਜਾਣਕਾਰੀ ਪਿੰਡ ਵਾਸੀਆਂ ਵਲੋਂ ਪ੍ਰਾਪਤ ਹੋਈ, ਇਸ ਅੱਗ ਕਾਰਨ ਦੋ ਪਰਿਵਾਰਾਂ ਦਾ ਤਕਰੀਬਨ 2 ਲੱਖ ਦਾ ਨੁਕਸਾਨ ਹੋ ਗਿਆ, ਪੀੜਤ ਪਰਿਵਾਰ ਬੁੱਧ ਰਾਮ ਸਪੁੱਤਰ ਮਹਿੰਦਰ ਪਾਲ ਤੇ ਬਖਸ਼ੋ ਪਤਨੀ ਸਵਾਗਵਾਸੀ ਮੋਹਨ ਲਾਲ ਨੇ ਦੱਸਿਆ ਕੇ ਸਾਡਾ ਰੋਜ਼ੀ ਰੋਟੀ ਦਾ ਗੁਜਾਰਾ ਇਨ੍ਹਾਂ ਪਸੂਆਂ ਦੇ ਦੁੱਧ ਵੇਚਣ ਨਾਲ ਹੀ ਚਲਦਾ ਹੈ ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕੇ ਸਾਡੇ ਹੋਣ ਵਾਲੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ,** ਬਿਜਲੀ ਬੋਰਡ ਅਧਿਕਾਰੀਆਂ ਦੀ ਢਿੱਲੀ ਕਾਰਵਾਈ-
ਪਿੰਡ ਵਾਸੀਆਂ ਦਾ ਕਹਿਣਾ ਹੈ ਕੇ ਬਿਜਲੀ ਬੋਰਡ ਅਧਿਕਾਰੀਆਂ ਨੂੰ ਸਵੇਰੇ 7 ਵਜੇ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਸੀ ਪਰ ਉਸ ਤੋਂ ਬਾਅਦ ਵੀ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚਣ ਲਈ ਚਾਰ ਘੰਟਿਆਂ ਦਾ ਸਮਾਂ ਲੱਗ ਗਿਆ|

ਸ਼ਾਟ ਸਰਕਟ ਤਾਰਾਂ ਨੂੰ ਦਿਖਾਉਂਦੇ ਹੋਏ ਪੀੜਤ ਪਰਿਵਾਰ 

** ਕੀ ਕਹਿੰਦੇ ਹੈ ਬਿਜਲੀ ਬੋਰਡ ਦੇ ਅਧਿਕਾਰੀ- 
ਮੌਕੇ ਤੇ ਪੁਹੰਚੇ ਜੇਈ ਸਤਪਾਲ ਸਿੰਘ (ਅਲਾਵਲਪੁਰ) ਨੇ ਬਿਜਲੀ ਦੀਆ ਤਾਰਾਂ ਚ ਸਪਾਰਕਿੰਗ ਹੋਣ ਤੋਂ ਇਨਕਾਰ ਕੀਤਾ ਤੇ ਉਨ੍ਹਾਂ ਕਿਹਾ ਕੇ ਤਾਰਾਂ ਚ ਕੋਈ ਜੋੜ ਨਹੀ ਹੈ ਇਸ ਲਈ ਇਹ ਅੱਗ ਲੱਗਣ ਦਾ ਕਾਰਨ ਕੋਈ ਹੋਰ ਹੋ ਸਕਦਾ, ਜਦ ਕੇ ਪਿੰਡ ਵਾਸੀਆਂ ਵਲੋਂ ਦਾਅਵਾ ਕੀਤਾ ਗਿਆ ਕੇ ਅੱਗ ਤਾਰਾਂ ਚੋ ਨਿਕਲੇ ਚੰਗਿਆੜਿਆਂ ਨਾਲ ਹੀ ਲੱਗੀ ਹੈ, ਪਰ ਬਿਜਲੀ ਬੋਰਡ ਅਧਿਕਾਰੀ ਇਸ ਦੀ ਜੁਮੇਵਾਰੀ ਲੈਣ ਤੋਂ ਪੱਲਾ ਝਾੜਦੇ ਨਜ਼ਰ ਆਏ|30 April 2019

ਕਿਥੇ ਗਈਆਂ ਘਰ-ਘਰ ਸਰਕਾਰੀ ਨੌਕਰੀਆਂ ! ਪਵਨ ਕੁਮਾਰ ਟੀਨੂੰ


ਕਾਂਗਰਸ ਨੇ ਦੋ ਸਾਲਾਂ 'ਚ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ, ਸੂਬੇ ਦੇ ਗਰੀਬ ਅਤੇ ਯੋਗ ਲੋਕਾਂ ਨੂੰ ਮਿਲ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕੀਤਾ ਹੈ ਅਤੇ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਸੇਵਾ ਕੇਂਦਰ ਬੰਦ ਕਰ ਦਿੱਤੇ ਹਨ,
ਇਸ ਲਈ ਦੋ ਸਾਲ ਪਹਿਲਾਂ ਕੀਤੀ ਗ਼ਲਤੀ ਨੂੰ ਸੁਧਾਰਨ, ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ, ਦੇਸ਼ ਚ ਮਜਬੂਤ ਸਰਕਾਰ ਦੀ ਲੋੜ ਹੈ, ਇਹਨਾਂ ਪ੍ਰਚਾਰਾ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਪਿੰਡ ਦੋਲੀਕੇ (ਆਦਮਪੁਰ) ਚ ਚੋਣ ਪ੍ਰਚਾਰ ਕਰਦੇ ਹੋਏ ਕੀਤਾ 
ਅਤੇ ਇਸ ਮੌਕੇ ਤੇ ਪਵਨ ਕੁਮਾਰ ਟੀਨੂੰ ਨੇ ਐੱਮ.ਪੀ ਚੌਧਰੀ ਸੰਤੋਖ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਤੇ ਦੱਸਿਆ ਕੇ ਕੈਪਟਨ ਸਰਕਾਰ ਦੁਆਰਾ ਕੀਤਾ ਹਰ ਵਾਇਦਾ ਪੂਰੀ ਤਰਾਂ ਅਸਫਲ ਰਿਹਾ, ਪਵਨ ਕੁਮਾਰ ਟੀਨੂੰ ਤੇ ਆਪਣੀ 10 ਮਿੰਟ ਦੀ ਸਪੀਚ 'ਚ ਦੱਸਿਆ ਕੇ ਕੈਪਟਨ ਅਮਰਿੰਦਰ ਸਿੰਘ ਦੀ ਘਰ-ਘਰ ਸਰਕਾਰੀ ਨੌਕਰੀ, 
ਸਮਾਰਟ ਫੋਨ ਤੇ ਗਰੀਬ ਪਰਿਵਾਰ ਦੀ ਬੇਟੀ ਦੇ ਵਿਆਹ ਤੇ 51000 ਰੁਪਏ ਦੇਣ ਦੇ ਵਾਇਦੇ ਝੂਠੇ ਸਾਬਿਤ ਹੋਏ, ਉਨਾਂ ਦੱਸਿਆ ਕੇ ਸਰਕਾਰੀ ਸਕੂਲਾਂ ਚ ਬਾਰਵੀ ਕਲਾਸ ਚ ਪੜਨ ਵਾਲੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣ ਵਾਲੇ ਸਾਇਕਲ ਵੀ ਪਿੱਛਲੇ ਦੋ ਸਾਲਾਂ ਤੋਂ ਨਹੀ ਦਿੱਤੇ ਗਏ | 
ਇਸ ਮੌਕੇ ਤੇ ਤਰਲੋਚਨ (ਪੰਚ ਦੋਲੀਕੇ), ਹਰਮੇਲ ਸਿੰਘ ਮੱਲ੍ਹੀ ਨੰਗਲ, ਕੁਲਵੰਤ ਸਿੰਘ (ਸਰਪੰਚ ਦੂਹੜੇ), ਪ੍ਰਗਟ ਸਿੰਘ ਮੱਲ੍ਹੀ ਨੰਗਲ, ਬਗੀਚਾ ਜਗਰਾਵਾਂ, ਜਸਵੀਰ ਨਾਹਲ (ਪੰਚ ਦੋਲੀਕੇ) ਤਲਵਿੰਦਰ ਤਿੰਦੀ,ਜਰਨੈਲ ਸਿੰਘ ਦੋਲੀਕੇ, ਆਤਮਾ ਰਾਮ,ਹਰਨਾਮ ਸਿੰਘ (ਅਲਾਵਲਪੁਰ), ਸੋਹਣ ਸਿੰਘ ਨਾਹਲ, ਗੁਰਚਰਨ ਸਿੰਘ, ਲੇਮਬਰ ਸਿੰਘ, ਬਿੱਟੂ ਅਲਾਵਲਪੁਰ  
ਚਮਨ ਲਾਲ, ਬਲਵਿੰਦਰ ਦਾਣੀ, ਧਨਪਤ ਰਾਏ, ਬਲਜੀਤ ਕੌਰ (ਪੰਚ), ਨਿਰਮਲ ਸਿੰਘ ਲੰਬਰਦਾਰ, ਸੋਹਣ ਸਿੰਘ ਆਦਿ ਵੀ ਸ਼ਾਮਿਲ ਸਨ|